ਪੰਜਾਬੀ ਕਵਿਤਾ ਅਮਰਜੀਤ ਚੰਦਨ - Punjabi World Radio

Subscribe Us

test banner

Breaking

Post Top Ad

Responsive Ads Here

Post Top Ad

Responsive Ads Here

Sunday, August 30, 2020

ਪੰਜਾਬੀ ਕਵਿਤਾ ਅਮਰਜੀਤ ਚੰਦਨ


 

 ਕੁੜੀ ਤੇ ਨ੍ਹੇਰੀ

ਇਹ ਕੁੜੀ ਨ੍ਹੇਰੀ ਤੋਂ ਬਹੁਤ ਡਰਦੀ ਹੈ
ਕਹਿੰਦੀ ਹੈ
ਨ੍ਹੇਰੀ ਆਏਗੀ
ਸਾਰੇ ਗੰਦ ਪੈ ਜਾਏਗਾ
ਅਮ੍ਲਤਾਸ ਦੇ ਸੋਹਣੇ ਸੋਹਣੇ ਫੁਲ ਝੜ ਜਾਣਗੇ
ਰੁੱਖਾਂ ਦੇ ਟਾਹਣੇ ਟੁੱਟ ਜਾਣਗੇ
ਪੰਖੇਰੂ ਮਰ ਜਾਣਗੇ

ਇਹ ਕੁੜੀ ਨਹੀਂ ਜਾਣਦੀ
ਨ੍ਹੇਰੀ ਆਏਗੀ
ਨਾਲ ਵਰਖਾ ਲਿਆਏਗੀ
ਸਾਰੇ ਠੰਡ ਵਰ੍ਤ ਜਾਏਗੀ
ਅਮ੍ਲਤਾਸ ਦੀਆਂ ਨਾੜਾਂ ਵਿੱਚ
ਨਵਾਂ ਤਾਜ਼ਾ ਖੂਨ ਦੌੜੇਗਾ

ਅਗਲੀ ਰੁੱਤੇ
ਫੁੱਲ ਹੋਰ ਸੋਹਣੇ ਹੋਣਗੇ
ਹੋਰ ਗੂਹੜੇ ਪੀਲੇ
ਇਹ ਕੁੜੀ ਨਹੀਂ ਜਾਣਦੀ

No comments:

Post a Comment

Post Top Ad

Responsive Ads Here